ਦੀਜੈ ਬੁੱਧ ਬਿਬੇਕਾ
ਭੂਮਿਕਾ ਜਦੋਂ ਤੋਂ ਸਿੱਖ ਕੋਮ ਪਰਵਾਸ ਕਰਨ ਲੱਗੀ ਹੈ ਉਦੋਂ ਤੋਂ ਹੀ ਵੱਡੇ ਪੱਧਰ ਤੇ ਆਜਾਦਾਨਾ ਵਿਚਾਰਧਾਰਕ ਤਰੱਕੀ ਹੋਣ ਲੱਗੀ ਹੈ । ਇਸਦਾ ਮਤਲਬ ਇਹ ਨਹੀਂ ਕਿ ਭਾਰਤ ਵਿੱਚ ਸਿੱਖ ਅਜਾਦੀ ਨਾਲ ਸੋਚਦੇ ਨਹੀਂ ਹਨ । ਭਾਰਤ ਵਿੱਚ ਰਹਿੰਦਿਆਂ ਕਦੇ ਕਦਾਈਂ ਜਦੋਂ ਕੋਈ ਵੱਖਰੀ ਸੋਚ ਰੱਖਣ ਲਗਦਾ ਤਾਂ ਸਥਾਪਿਤ ਧਿਰਾਂ ਉਸ ਦਾ ਰਾਹ ਰੋਕਣ ਲਈ ਹਰ ਤਰਾਂ ਦੇ ਮਜਹਬੀ ਤੇ ਰਾਜਨੀਤਕ ਹਥਕੰਡੇ ਵਰਤਦੀਆਂ । ਪਰ ਲੱਖਾਂ ਸਿੱਖਾਂ ਦੇ ਪਰਵਾਸ ਤੋਂ ਬਾਅਦ ਅਜਿਹੇ ਲੋਕ ਚਾਹ ਕੇ ਵੀ ਆਪਣਾ ਅਸਰ ਨਾ ਪਾ ਸਕੇ । ਸੰਚਾਰ ਸਾਧਨਾ ਵਿੱਚ ਆਈ ਕਰਾਂਤੀ ਵੀ ਨਵੀਂ ਸੋਚ ਲਈ ਕਾਰਗਾਰ ਸਾਬਤ ਹੋਈ ਹੈ । ਭਾਰਤ ਤੋਂ ਬਾਹਰ ਬੋਲਣ ਅਤੇ ਵਿਚਾਰ ਰੱਖਣ ਦੀ ਆਜਾਦੀ ਕਾਰਣ ਸਿੱਖਾਂ ਨੇ ਤਕਰੀਬਨ ਹਰ ਉਸ ਵਿਸ਼ੇ ਵਾਰੇ ਵਿਚਾਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਵਾਰੇ ਬੋਲਿਆਂ ਭਾਰਤ ਵਿੱਚ ਫਤਵੇ ਅਤੇ ਹੋਰ ਸਜਾਵਾਂ ਨਿਸ਼ਚਿਤ ਕਰਵਾਈਆਂ ਗਈਆਂ ਹਨ । ਇੰਟਰਨੈੱਟ ਦੀ ਖੋਜ ਉਪਰੰਤ ਤੇਜੀ ਨਾਲ ਵਧੇ ਸੰਚਾਰ ਸਾਧਨਾਂ ਦਾ ਲੋਕਾਂ ਦੀ ਪਹੁੰਚ ਵਿੱਚ ਆਸਾਨੀ ਨਾਲ ਹੀ ਆ ਜਾਣਾ ਨਵੀਂ ਸੋਚ ਵਿੱਚ ਇੰਕਲਾਬ ਸਾਬਤ ਹੋਇਆ ਹੈ । ਅਖਬਾਰਾਂ ਤੋਂ ਬਾਅਦ ਅਨੇਕਾਂ ਵੈੱਬਸਾਈਟਾਂ ਦਾ ਹੋਂਦ ਵਿੱਚ ਆਉਣਾ ਅਤੇ ਹੁਣ ਫੇਸਬੁਕ, ਵਟਸਐਪ ਵਰਗੀਆਂ ਸੋਸਲ ਸਾਈਟਾਂ ਦਾ ਹੱਥਾਂ ਵਿੱਚ ਉਪਲੱਭਦ ਹੋਣਾ ਅਜੋਕੇ ਸਮੇ ਵਿੱਚ ਵਿਚਾਰ-ਚਰਚਾਵਾਂ ਨੂੰ ਬਹੁਤ ਅੱਗੇ ਲੈ ਗਿਆ ਹੈ । ਨਵੇਂ ਸੰਚਾਰ ਸਾਧਨਾ ...
Comments
Post a Comment