Posts

ਸਮਰਪਣ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬ ਉੱਚ ਜਾਣ, ਜੀਵਨ ਦੇ ਹਰ ਖੇਤਰ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈਕੇ ਚੱਲਣ ਦੀ ਕੋਸ਼ਿਸ਼ ਕਰਨ ਵਾਲੇ ਗੁਰ ਸਿੱਖਾਂ ਨੂੰ । ਗੁਰਮੀਤ ਸਿੰਘ ਬਰਸਾਲ (ਸੈਨਹੋਜੇ) ਕੈਲਿਫੋਰਨੀਆਂ E mail,,,,,,,gsbarsal@gmail.com Blog,,,,,,,gsbarsal.blogspot.com ਲੇਖਕ ਦੀਆਂ ਹੋਰ ਪੁਸਤਕਾਂ ਕੋਰੇ ਅੱਥਰੂ (ਕਵਿਤਾਵਾਂ) ਵਿਰਸੇ ਦੀ ਪਹਿਚਾਣ (ਕਵਿਤਾਵਾਂ) ਵਿਰਸੇ ਦੇ ਗੀਤ (ਗੀਤ)
ਤਤਕਰਾ ਲੇਖ                                                                                     ਪੰਨਾ ੧) ਕੁਦਰਤਿ ਵਿਗਿਆਨ ਤੇ ਗੁਰਮਤਿ ੨) ਸੱਚ/ਝੂਠ ਦਾ ਸਿਹਤ ਤੇ ਅਸਰ ੩) ਧਰਮ-ਰਾਜਨੀਤੀ ਬਨਾਮ ਮਜ਼ਹਬ-ਰਾਜਨੀਤੀ ੪) ਧਰਮ ਨੂੰ ਰਾਜਨੀਤੀ ਤੋਂ ਬਚਾਉਣਾ ਸਮੇ ਦੀ ਵੱਡੀ ਲੋੜ ੫) ਧਾਰਮਿਕ ਇੰਕਲਾਬ ਦਾ ਆਗਾਜ਼ ੬) ਵਿਚਾਰ-ਵਟਾਂਦਰਾ ਇੱਕ ਕਲਾ ੭) ਰੋਸ ਨਾ ਕੀਜੈ ਉਤਰ ਦੀਜੈ ੮) ਮਾਸ ਖਾਣ ਦਾ ਵਿਗਿਆਨਿਕ, ਮਨੋ-ਵਿਗਿਆਨਿਕ ਅਤੇ ਗੁਰਮਤਿ ਦ੍ਰਿਸ਼ਟੀਕੋਣ ੯) ਗੁਰਬਾਣੀ ਅਰਥਾਂ ਦੀ ਪ੍ਰਸੰਗਿਕਤਾ ੧੦) ਕੀ ਗੁਰਬਾਣੀ ਦਾ ਅੱਖਰ-ਅੱਖਰ ਸੱਚ ਹੈ ? ੧੧) ਬ੍ਰਾਹਮਣਬਾਦ ਬਨਾਮ ਪੁਜਾਰੀਬਾਦ ੧੨) ਤ੍ਰੀਆ ਚਰਿਤਰ ਬਨਾਮ ਬਾਲਗ ਸਿੱਖਿਆ ੧੩) ਸਿੱਖ ਤੇ ਸਿਧਾਂਤਿਕ ਏਕਤਾ ੧੪) ਇੱਕ ਤੇ ਹਮਲਾ ੧੫) ਸੰਪਾਦਨਾ ਬ...
ਭੂਮਿਕਾ ਜਦੋਂ ਤੋਂ ਸਿੱਖ ਕੋਮ ਪਰਵਾਸ ਕਰਨ ਲੱਗੀ ਹੈ ਉਦੋਂ ਤੋਂ ਹੀ ਵੱਡੇ ਪੱਧਰ ਤੇ ਆਜਾਦਾਨਾ   ਵਿਚਾਰਧਾਰਕ  ਤਰੱਕੀ ਹੋਣ ਲੱਗੀ ਹੈ । ਇਸਦਾ ਮਤਲਬ ਇਹ ਨਹੀਂ ਕਿ ਭਾਰਤ ਵਿੱਚ ਸਿੱਖ ਅਜਾਦੀ ਨਾਲ ਸੋਚਦੇ ਨਹੀਂ ਹਨ । ਭਾਰਤ ਵਿੱਚ ਰਹਿੰਦਿਆਂ ਕਦੇ ਕਦਾਈਂ ਜਦੋਂ ਕੋਈ ਵੱਖਰੀ ਸੋਚ ਰੱਖਣ ਲਗਦਾ ਤਾਂ ਸਥਾਪਿਤ ਧਿਰਾਂ ਉਸ ਦਾ ਰਾਹ ਰੋਕਣ ਲਈ ਹਰ ਤਰਾਂ ਦੇ ਮਜਹਬੀ ਤੇ ਰਾਜਨੀਤਕ ਹਥਕੰਡੇ ਵਰਤਦੀਆਂ । ਪਰ ਲੱਖਾਂ ਸਿੱਖਾਂ ਦੇ ਪਰਵਾਸ ਤੋਂ ਬਾਅਦ ਅਜਿਹੇ ਲੋਕ ਚਾਹ ਕੇ ਵੀ ਆਪਣਾ ਅਸਰ ਨਾ ਪਾ ਸਕੇ । ਸੰਚਾਰ ਸਾਧਨਾ ਵਿੱਚ ਆਈ ਕਰਾਂਤੀ ਵੀ ਨਵੀਂ ਸੋਚ ਲਈ ਕਾਰਗਾਰ ਸਾਬਤ ਹੋਈ ਹੈ । ਭਾਰਤ ਤੋਂ ਬਾਹਰ ਬੋਲਣ ਅਤੇ ਵਿਚਾਰ ਰੱਖਣ ਦੀ ਆਜਾਦੀ ਕਾਰਣ ਸਿੱਖਾਂ ਨੇ ਤਕਰੀਬਨ ਹਰ ਉਸ ਵਿਸ਼ੇ ਵਾਰੇ ਵਿਚਾਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਵਾਰੇ ਬੋਲਿਆਂ ਭਾਰਤ ਵਿੱਚ ਫਤਵੇ ਅਤੇ ਹੋਰ ਸਜਾਵਾਂ ਨਿਸ਼ਚਿਤ ਕਰਵਾਈਆਂ ਗਈਆਂ ਹਨ । ਇੰਟਰਨੈੱਟ ਦੀ ਖੋਜ ਉਪਰੰਤ ਤੇਜੀ ਨਾਲ ਵਧੇ ਸੰਚਾਰ ਸਾਧਨਾਂ ਦਾ ਲੋਕਾਂ ਦੀ ਪਹੁੰਚ ਵਿੱਚ ਆਸਾਨੀ ਨਾਲ ਹੀ ਆ ਜਾਣਾ ਨਵੀਂ ਸੋਚ ਵਿੱਚ ਇੰਕਲਾਬ ਸਾਬਤ ਹੋਇਆ ਹੈ । ਅਖਬਾਰਾਂ ਤੋਂ ਬਾਅਦ ਅਨੇਕਾਂ ਵੈੱਬਸਾਈਟਾਂ ਦਾ ਹੋਂਦ ਵਿੱਚ ਆਉਣਾ ਅਤੇ ਹੁਣ ਫੇਸਬੁਕ, ਵਟਸਐਪ ਵਰਗੀਆਂ ਸੋਸਲ ਸਾਈਟਾਂ ਦਾ ਹੱਥਾਂ ਵਿੱਚ ਉਪਲੱਭਦ ਹੋਣਾ ਅਜੋਕੇ ਸਮੇ ਵਿੱਚ ਵਿਚਾਰ-ਚਰਚਾਵਾਂ ਨੂੰ ਬਹੁਤ ਅੱਗੇ ਲੈ ਗਿਆ ਹੈ ।        ਨਵੇਂ ਸੰਚਾਰ ਸਾਧਨਾ ...
ਦੀਜੈ ਬੁੱਧ ਬਿਬੇਕਾ